The Summer News
×
Thursday, 16 May 2024

ਬਟਾਲਾ ਦੀ ਰਹਿਣ ਵਾਲੀ ਰਾਜ ਮਿਸਤਰੀ ਦੀ ਬੇਟੀ ਨੇ 8 ਵੀ ਜਮਾਤ ਚ 97.7% ਅੰਕ ਲੈ ਪੰਜਾਬ ਦੀ ਮੈਰਿਟ ਚ ਕੀਤਾ ਆਪਣਾ ਨਾਮ ਦਰਜ਼

 ਬਟਾਲਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2023 ਵਿੱਚ ਲਈ ਗਈ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ ਬਟਾਲਾ ਦੇ ਡੀਏਵੀ ਸਕੂਲ ਦੀ ਵਿਦਿਆਰਥਣ ਮੁਸਕਾਨ ਨੇ 97.7% ਅੰਕ ਲੈ ਕੇ ਜਿਥੇ ਸਕੂਲ ਅਤੇ ਬਟਾਲਾ ਚ ਪਹਿਲਾ ਸਥਾਨ ਹਾਸਿਲ ਕੀਤਾ ਉਥੇ ਹੀ ਪੰਜਾਬ ਦੀ ਮੈਰਿਟ ਲਿਸਟ ਚ ਆਪਣਾ ਨਾਮ ਦਰਜ਼ ਕਰਵਾਇਆ ਗਿਆ ਹੈ। ਉਥੇ ਹੀ ਮੁਸਕਾਨ ਜੋ ਇਕ ਰਾਜ ਮਿਸਤਰੀ ਦੀ ਬੇਟੀ ਹੈ ਦਾ ਕਹਿਣਾ ਹੈ ਕਿ ਉਸ ਦਾ ਸੁਪਨਾ ਡਾਕਟਰ ਬਣਨ ਦਾ ਹੈ।

 

ਬਟਾਲਾ ਚ ਲੰਬੇ ਸਮੇ ਤੋਂ ਵਸੇ ਇਕ ਪ੍ਰਵਾਸੀ ਪਰਿਵਾਰ ਦੀ ਧੀ ਮੁਸਕਾਨ ਨੇ 8 ਵੀ ਜਮਾਤ ਚ 97.7% ਅੰਕ ਲੈ ਪੰਜਾਬ ਦੀ ਮੈਰਿਟ ਚ ਕੀਤਾ ਆਪਣਾ ਨਾਮ ਦਰਜ਼ ਕੀਤਾ। ਮੁਸਕਾਨ ਅਤੇ ਉਸਦੀ ਮਾਂ ਨੇ ਦੱਸਿਆ ਕਿ ਉਸਦੇ ਪਿਤਾ ਇਕ ਰਾਜ ਮਿਸਤਰੀ ਹਨ ਅਤੇ ਪਰਿਵਾਰ ਚ 4 ਭੈਣਾਂ ਹਨ ਜਦਕਿ ਮੁਸਕਾਨ ਸਭ ਤੋਂ ਛੋਟੀ ਹੈ ਅਤੇ ਉਹ ਸ਼ੁਰੂ ਤੋਂ ਹੀ ਅਵੱਲ ਰਹਿੰਦੀ ਹੈ ਉਥੇ ਹੀ ਮੁਸਕਾਨ ਦਾ ਟੀਚਾ ਹੈ ਕਿ ਉਹ ਡਾਕਟਰ ਬਣੇ। ਪ੍ਰਿੰਸੀਪਲ ਰਿਚਾ ਮਹਾਜਨ ਅਤੇ ਕਲਾਸ ਟੀਚਰ ਪੂਜਾ ਮਹਾਜਨ ਦਾ ਕਹਿਣਾ ਸੀ ਕਿ ਉਹਨਾਂ ਦੀ ਵਿਦਿਆਰਥਣ ਮੁਸਕਾਨ ਨੇ ਆਪਣੇ ਮਾਪਿਆਂ ਦੇ ਨਾਲ-ਨਾਲ ਸਕੂਲ ਅਤੇ ਅਧਿਆਪਕਾਂ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਮੁਸਕਾਨ ਦੇ ਉੱਜਵਲ ਭਵਿੱਖ ਲਈ ਵਧਾਈ ਦਿੱਤੀ। 

 

Story You May Like